Chronicle news Pooja
ਚੰਡੀਗੜ੍ਹ, 10 ਦਸੰਬਰ : ਆਪ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਨਗਰ ਨਿਗਮ ਚੋਣਾਂ ਲਈ ਜਮੀਨੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਸੂਤਰਾਂ ਮੁਤਾਬਿਕ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਸਥਿਤ ਪਾਰਟੀ ਦੇ ਦਫਤਰ ਚ ਹੋਈਆਂ ਮੀਟਿੰਗਾਂ ਚ ਸੂਬੇ ਭਰ ਤੋਂ ਪਾਰਟੀ ਦੇ ਪ੍ਰਮੁੱਖ ਆਗੂਆਂ ਵਿਧਾਇਕਾਂ, ਜਿਲ੍ਹਾ ਇੰਚਾਰਜ ਦੀਆ ਟੀਮਾਂ ਵਲੋ ਚੋਣ ਰਣਨੀਤੀ ਬਣਾਉਣ ਲਈ ਸ਼ਮੂਲੀਅਤ ਕੀਤੀ । ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਪਟਿਆਲਾ , ਫਗਵਾੜਾ , ਜਲੰਧਰ ਅਤੇ ਲੁਧਿਆਣਾ ਡਵੀਜਨਾਂ ਦੀਆਂ ਟੀਮਾਂ ਦੇ ਨਾਲ - ਨਾਲ ਸੂਬੇ ਦੇ ਆਗੂਆਂ ਨਾਲ ਵੀ ਚਰਚਾ ਕੀਤੀ ਗਈ । ਇਸ ਮੌਕੇ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਰਦਰਸ਼ੀ ਤੇ ਜਵਾਬਦੇਹੀ ਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਇਹ ਵੀ ਕਿਹਾ ਕਿ ਪਾਰਟੀ ਜਲਦੀ ਹੀ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਅਰਜ਼ੀਆਂ ਮਨਜ਼ੂਰ ਕਰਨਾ ਸ਼ੁਰੂ ਕਰ ਦੇਵੇਗੀ । ਆਪ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਸਾਨੂੰ ਨਗਰ ਨਿਗਮ ਚੋਣਾਂ ਚ ਨਵੇਂ ਰਿਕਾਰਡ ਬਣਾਉਣ ਦਾ ਭਰੋਸਾ ਹੈ ਪੰਜਾਬ ਉਹਨਾਂ ਦੇ ਖਿਲਾਫ ਦੇ ਲੋਕ ਸਾਡਾ ਕੰਮ ਦੇਖ ਚੁੱਕੇ ਹਨ। ਅਤੇ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਕਰਦੀ ਹੈ। ਇਸ ਮੀਟਿੰਗ ਚ ਮੰਤਰੀ ਡਾਕਟਰ ਰਣਜੋਤ ਸਿੰਘ , ਹਰਭਜਨ ਸਿੰਘ , ਵਿਧਾਇਕ ਅਜੀਤ ਪਾਲ ਸਿੰਘ ਕੋਹਲੀ , ਮੇਘ ਚੰਦ ਸ਼ੇਰ ਮਾਜਰਾ , ਲਲਿਤ ਸਖਲਾਣੀ ਜਿਲਾ ਇੰਚਾਰਜ ਕਪੂਰਥਲਾ , ਵਿਧਾਇਕ ਰਮਨ ਅਰੋੜਾ ਜਲੰਧਰ , ਮਦਨ ਲਾਲ ਬੱਗਾ ਵਿਧਾਇਕ ਲੁਧਿਆਣਾ ਉੱਤਰੀ ਤੇ ਹੋਰ ਵੀ ਕਈ ਆਗੂ ਸ਼ਾਮਿਲ ਸਨ। ਚੋਣ ਕਮਿਸ਼ਨਰ ਵੱਲੋਂ ਪੰਜ ਨਗਰ ਨਿਗਮ ਤੇ 43 ਕੌਂਸਲਾਂ ਦੀਆਂ ਚੋਣਾਂ ਕਰਵਾਉਣ ਦੇ ਸਬੰਧ ਵਿੱਚ ਤਰੀਕ ਦਾ ਐਲਾਨ ਕੀਤਾ ਗਿਆ 21 ਦਸੰਬਰ ਨੂੰ ਨਗਰ ਨਿਗਮ ਤੇ ਕੌਸ਼ਲਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਜਿਸ ਦੇ ਸੰਬੰਧ ਵਿੱਚ ਹੋਰ ਵੀ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਖਿੱਚੀਆਂ ਗਈਆਂ ਨੇ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਪ੍ਰਕਿਰਿਆ ਹੋਵੇਗੀ ਤੇ ਉਸ ਤੋਂ ਉਪਰੰਤ ਨਤੀਜੇ ਐਲਾਨੇ ਜਾਣਗੇ ।