Chronicle news/Pooja
15 ਦਸੰਬਰ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਪ ਪ੍ਰਧਾਨ ਅਮਰ ਅਰੋੜਾ ਤੇ ਵਿਧਾਇਕ ਅਮਨ ਸ਼ੈਰੀ ਕਲਸੀ ਪਹੁੰਚੇ । ਪ੍ਰੈੱਸ ਕਾਨਫਰੰਸ ਵਿੱਚ ਆਪ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਐਲਾਨ ਕੀਤਾ ਗਿਆ ਹੈ ਕੀ ਕਿ ਲੁਧਿਆਣਾ ਵਿੱਚ ਪੰਜ ਗਰੰਟੀਆਂ ਦਿੱਤੀਆਂ ਜਾਣਗੀਆਂ ਤੇ ਕਿਹਾ ਕਿ ਚੋਣਾਂ ਤੋਂ ਬਾਅਦ ਮੇਅਰ ਬਣਨ ਦੇ ਇਕ ਘੰਟੇ ਬਾਅਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ । ਉਹਨਾਂ ਵੱਲੋਂ ਇਹਨਾਂ ਪੰਜ ਗਰੰਟੀਆਂ ਦੀ ਜਾਣਕਾਰੀ ਦਿੱਤੀ ਗਈ।
1.ਪਹਿਲੀ ਗਰੰਟੀ ਵਿੱਚ ਉਹਨਾਂ ਨੇ ਕਿਹਾ ਕਿ ਉਹ ਲੁਧਿਆਣੇ ਦੇ ਬੁੱਢਾ ਦਰਿਆ ਨੂੰ ਸਾਫ ਕਰਨਗੇ।
2. ਦੂਜੀ ਗਰੰਟੀ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਚਾਰੋਂ ਵਾਰਡਾਂ ਵਿੱਚ ਨਵੀਆਂ ਸੜਕਾਂ ਦਾ ਨਿਰਮਾਣ ਕਰਨਗੇ।
3. ਤੀਜੀ ਗਰੰਟੀ ਵਿੱਚ ਜਾਣਕਾਰੀ ਦਿੰਦੀਆ ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਹੋਣ ਕਾਰਨ ਉਹ ਨਵੇਂ ਬੱਸ ਅੱਡਿਆ ਦਾ ਨਿਰਮਾਣ ਕਰਨਗੇ।
4. ਚੌਥੇ ਗਰੰਟੀ ਵਿੱਚ ਅਮਨ ਅਰੋੜਾ ਵੱਲੋਂ ਕਿਹਾ ਗਿਆ ਕਿ ਸ਼ਹਿਰ ਵਿੱਚ ਲੋਕਾਂ ਲਈ 100% ਸ਼ੁੱਧ ਤੇ ਸਾਫ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾਵੇਗੀ।
5. ਪੰਜਵੀਂ ਗਰੰਟੀ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਬੁੱਢਾ ਦਰਿਆ ਦੇ ਨਾਲ ਲਗਦੇ ਤਾਜਪੁਰ ਰੋਡ ਤੋਂ ਸਾਊਥ ਸਿਟੀ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ।
ਇਹਨਾਂ ਪੰਜ ਗਰੰਟੀਆਂ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ ਤੇ ਇਹ ਵੀ ਕਿਹਾ ਗਿਆ ਕਿ ਲੁਧਿਆਣਾ ਵਿੱਚ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਤੇ ਨਵੇਂ ਚਾਰ ਬੱਸ ਅੱਡਿਆ ਦਾ ਨਿਰਮਾਣ ਕੀਤਾ ਜਾਵੇਗਾ। ਆਪ ਪ੍ਰਧਾਨ ਅਮਨ ਅਰੋੜਾ ਵੱਲੋਂ ਲੁਧਿਆਣਾ ਵਿੱਚ ਇਹਨਾਂ ਪੰਜ ਗਰੰਟੀਆਂ ਦਾ ਐਲਾਨ ਕੀਤਾ ਗਿਆ।