Chronicle news/Ajay
ਧਬਲਾਨ (ਪਟਿਆਲਾ), 13 ਅਕਤੂਬਰ 2024: ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਧਬਲਾਨ ਰੇਲਵੇ ਸਟੇਸ਼ਨ 'ਤੇ ਰੇਲ ਟਰੈਕ ਰੋਕ ਕੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਪਟਿਆਲਾ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਹੇਠ ਹੋਇਆ।
ਬੁਲਾਰਿਆਂ ਨੇ ਸੈਂਟਰ ਅਤੇ ਪੰਜਾਬ ਸਰਕਾਰਾਂ ਦੇ ਕਿਸਾਨਾਂ ਪ੍ਰਤੀ ਅਣਗਹਿਲੇ ਰਵਈਏ ਦੀ ਕੜੀ ਨਿੰਦਿਆ ਕੀਤੀ। ਉਨ੍ਹਾਂ ਨੇ ਸੈਂਟਰ ਸਰਕਾਰ ਨੂੰ ਵਾਰਿਆ ਕਿ ਪੰਜਾਬ ਵਿੱਚੋਂ ਪੁਰਾਣੇ ਝੋਨੇ ਦੀ ਸਮੇਂ ਸਿਰ ਲਿਫਟਿੰਗ ਨਹੀਂ ਕੀਤੀ ਗਈ ਅਤੇ ਡੀਏਪੀ ਖਾਦ ਵੀ ਸਮੇਂ ਤੇ ਕਿਸਾਨਾਂ ਤੱਕ ਨਹੀਂ ਪਹੁੰਚ ਰਹੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਕਿ ਝੋਨੇ ਦੀ ਖਰੀਦ ਲਈ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ। ਬੁਲਾਰਿਆਂ ਦਾ ਕਹਿਣਾ ਸੀ ਕਿ ਸਰਕਾਰਾਂ ਵੱਲੋਂ ਇਹ ਸਮੂਹੀ ਬੇਰੁਖ਼ੀ ਕਿਸਾਨੀ ਮਸਲਿਆਂ ਨੂੰ ਪਸੰਦ ਨਹੀਂ ਕਰਦੀ, ਸਾਰਾ ਧਿਆਨ ਹਰਿਆਣਾ ਦੀਆਂ ਚੋਣਾਂ 'ਤੇ ਲਾਇਆ ਜਾ ਰਿਹਾ ਹੈ।
ਇਸ ਧਰਨੇ ਨੂੰ ਇੱਕ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਨੇ ਸਾਫ਼ ਕੀਤਾ ਕਿ ਜੇਕਰ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰਾਂ ਵੱਲੋਂ ਕੋਈ ਤੁਰੰਤ ਕਦਮ ਨਾ ਚੁੱਕੇ ਗਏ, ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਤੇ ਕਈ ਕਦੇਮ ਆਗੂ ਹਾਜ਼ਰ ਸਨ, ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਕੁਲਬੁਰਛਾ, ਅਮਰੀਕ ਸਿੰਘ ਘੱਗਾ, ਭਰਪੂਰ ਸਿੰਘ ਗਜੇਵਾਸ, ਅਵਤਾਰ ਸਿੰਘ ਬੁਰੜ, ਜਸਵਿੰਦਰ ਸਿੰਘ ਸ਼ਾਲੁਵਾਲ, ਦਵਿੰਦਰ ਸਿੰਘ ਸੀਲ, ਗੁਰਦਰਸ਼ਨ ਸਿੰਘ ਸੈਣੀ, ਹਰਦੇਵ ਸਿੰਘ ਘੱਗਾ, ਜਗਮੇਲ ਸਿੰਘ ਗਾਜੇਵਾਸ, ਬਲਰਾਜ ਜੋਸ਼ੀ, ਅਤੇ ਔਰਤ ਆਗੂ ਮਨਦੀਪ ਕੌਰ ਬਾਰਨ ਅਤੇ ਸੁਖਵਿੰਦਰ ਕੌਰ ਕਕਰਾਲਾ ਸ਼ਾਮਲ ਸਨ।