Chronicle news/Naveen
ਪਟਿਆਲਾ 15 ਨਵੰਬਰ 2024: ਈ. ਐਮ. ਆਰ. ਸੀ ਪੰਜਾਬੀ ਯੂਨੀਵਰਸਿਟੀ ਦੇ ਪੀੜਤ ਸਟਾਫ ਵੱਲੋਂ ਆਪਣੀਆਂ ਸੰਵਿਧਾਨਿਕ ਮੰਗਾਂ ਨੂੰ ਲੈਕੇ ਪਿਛਲੇ 19 ਸਤੰਬਰ ਤੋਂ ਵਿਭਾਗ ਦੇ ਡਾਇਰੈਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਮਾਣਯੋਗ ਡਾ. ਬਲਬੀਰ ਸਿੰਘ ਸੈਣੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਹਿਲਾ ਵਿੰਗ ਦੇ ਪੰਜਾਬ ਦੇ ਸੈਕਟਰੀ ਸ਼੍ਰੀਮਤੀ ਸ਼ਵੇਤਾ ਜਿੰਦਲ ਜੀ ਨੇ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਇਸ ਚਾਂਸਲਰ ਸ਼੍ਰੀ ਕੇ. ਕੇ. ਯਾਦਵ ਜੀ ਨਾਲ ਗੱਲ ਕਰਕੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਜੀ ਅਤੇ ਡੀਨ ਅਕਾਦਮਿਕ ਪ੍ਰੋ.ਨਰਿੰਦਰ ਕੌਰ ਮੁਲਤਾਨੀ ਜੀ ਦੀ ਹਾਜ਼ਰੀ ਅਤੇ ਅਗਵਾਈ ਵਿੱਚ ਸਟਾਫ ਨੂੰ ਇੰਨਸਾਫ ਅਤੇ ਵਿਭਾਗ ਦੇ ਮਾਹੌਲ ਨੂੰ ਕੰਮਕਾਜ ਲਈ ਬਿਹਤਰ ਬਣਾਉਣ ਦਾ ਭਰੋਸਾ ਦਵਾਕੇ ਦਫ਼ਤਰ ਹਾਜਿਰ ਹੋਣ ਲਈ ਕਿਹਾ, ਜਿਸ ਨੂੰ ਈ. ਐਮ. ਆਰ. ਸੀ ਦੇ ਸਾਰੇ ਪੀੜਤ ਸਟਾਫ ਮੈਂਬਰਾਂ ਨੇ ਸਵੀਕਾਰ ਕਰ ਲਿਆ। ਇਹ ਫੈਸਲਾ ਕਰਨ ਵਿੱਚ ਸ਼੍ਰੀ ਮਤੀ ਸ਼ਵੇਤਾ ਜਿੰਦਲ ਦਾ ਬਹੁਤ ਯੋਗਦਾਨ ਰਿਹਾ, ਇਸ ਦੌਰਾਨ ਉਹਨਾਂ ਸਰਕਾਰ, ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕਰਮਚਾਰੀਆਂ ਵਿੱਚ ਇੱਕ ਪੁਲ਼ ਦਾ ਕੰਮ ਕਰਦੇ ਹੋਏ ਪੂਰੀ ਤਨਦੇਹੀ ਨਾਲ ਆਪਣਾ ਰੋਲ ਅਦਾ ਕੀਤਾ। ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਜੀ ਅਤੇ ਡੀਨ ਅਕਾਦਮਿਕ ਪ੍ਰੋ.ਨਰਿੰਦਰ ਕੌਰ ਮੁਲਤਾਨੀ ਜੀ ਨੇ ਸ਼੍ਰੀ ਮਤੀ ਸ਼ਵੇਤਾ ਜਿੰਦਲ ਅਤੇ ਸਮੂਹ ਪੀੜਤ ਸਟਾਫ ਨੂੰ ਯਕੀਨ ਦਵਾਇਆ ਕਿ ਉਹਨਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਅਨੁਸਾਰ ਉਹਨਾਂ ਦੀਆਂ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਅਤੇ ਉਹਨਾਂ ਦੇ ਮਾਨ ਸਨਮਾਨ ਦਾ ਵੀ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਪੂਰੇ ਸਟਾਫ ਨੇ ਮਾਣਯੋਗ ਸਿਹਤ ਮੰਤਰੀ ਪੰਜਾਬ, ਡਾ. ਬਲਬੀਰ ਸਿੰਘ ਸੈਣੀ ਜੀ, ਸ਼੍ਰੀ ਮਤੀ ਸ਼ਵੇਤਾ ਜਿੰਦਲ ਜੀ, ਵਾਇਸ ਚਾਂਸਲਰ ਕੇ. ਕੇ. ਯਾਦਵ ਜੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਜੀ ਅਤੇ ਡੀਨ ਅਕਾਦਮਿਕ ਪ੍ਰੋ.ਨਰਿੰਦਰ ਕੌਰ ਮੁਲਤਾਨੀ ਜੀ, ਐਮ. ਐਲ. ਏ ਘਨੌਰ, ਗੁਰਲਾਲ ਘਨੌਰ ਜੀ, ਐਮ. ਐਲ. ਏ ਪਟਿਆਲਾ, ਸ. ਅਜੀਤ ਪਾਲ ਸਿੰਘ ਕੋਹਲੀ ਜੀ, ਐਮ. ਐਲ.ਏ ਫਤਿਗੜ ਸਾਹਿਬ, ਸ. ਲਖਬੀਰ ਸਿੰਘ ਰਾਏ ਜੀ ਅਤੇ ਸਮੂਹ ਯੂਨੀਵਰਸਿਟੀ ਮੁਲਾਜ਼ਮ, ਅਫ਼ਸਰ ਅਤੇ ਅਧਿਆਪਕ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਾਹਿਰ ਕੀਤੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਲਦ ਹੀ ਉਹਨਾਂ ਨੂੰ ਇੰਨਸਾਫ ਦੇਵੇਗਾ।