Chronicle news/Ajay
ਪਟਿਆਲਾ, 12 ਅਕਤੂਬਰ: ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਸਥਿਤ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਸ੍ਰੀ ਰਾਮ ਸੇਵਾ ਸਮਿਤੀ ਪਟਿਆਲਾ ਕਲੱਬ ਦੇ ਸਹਿਯੋਗ ਨਾਲ ਦੁਸਹਿਰੇ ਦਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ੍ਰੀ ਰਾਮ ਸੇਵਾ ਸਮਿਤੀ ਦੇ ਪ੍ਰਬੰਧਕਾਂ ਵੱਲੋਂ ਰਾਵਣ, ਮੈਗਨਾਥ ਅਤੇ ਕੁੰਭਕਰਨ ਦੇ ਬੜੇ ਪੁਤਲੇ ਤਿਆਰ ਕਰਕੇ ਸੜਾਏ ਗਏ।
ਇਸ ਵਿਸ਼ੇਸ਼ ਮੌਕੇ 'ਤੇ "ਆਪ" ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਮੁੱਖ ਅਤੀਥੀ ਵਜੋਂ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬੁਰਾਈ ਕਿੰਨੀ ਵੀ ਤਾਕਤਵਰ ਹੋਵੇ, ਪਰ ਅਖੀਰਕਾਰ ਸੱਚਾਈ ਦੀ ਹੀ ਜਿੱਤ ਹੁੰਦੀ ਹੈ। ਵਿਧਾਇਕ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵਧੀਆ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਵਿੱਚ ਵਧੀਆ ਅਹੁਦਿਆਂ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ।
ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਸਮਾਗਮ ਦੌਰਾਨ ਕੜੀ ਸੁਰੱਖਿਆ ਪ੍ਰਬੰਧ ਕੀਤੇ ਗਏ।