Skip to Content

ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਪੱਤਰਕਾਰਤਾ ਅਧੀਨ ਅਖ਼ਬਾਰਾਂ ਦੇ ਮੁੱਖ ਦਫ਼ਤਰਾਂ ਵਿਖੇ ਲਗਾਇਆ ਵਿੱਦਿਅਕ ਟੂਰ

26 December 2024 by
Mohindra Chronicle
| No comments yet

ਸਰਕਾਰੀ ਮਹਿੰਦਰਾ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਵਿਦਿਆਰਥੀ ਟ੍ਰਿਬਿਊਨ ਅਖਬਾਰ ਦੇ ਦਫਤਰ ਵਿਖੇ ਆਪਣੀ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ।

Chronicle news/Harwinder kaur nouhra

ਵਿਦਿਆਰਥੀਆਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਨਿਊਜ਼ ਰੂਮਾਂ ਦੀ ਲਈ ਜਾਣਕਾਰੀ

ਪਟਿਆਲਾ, 26 ਦਸੰਬਰ

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਚੰਡੀਗੜ੍ਹ ਵਿਖੇ ਲਿਜਾਇਆ ਗਿਆ। ਜਿਸ ਨੂੰ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ ਵੱਲੋਂ ਵਿਦਾ ਕੀਤਾ ਗਿਆ। ਇਸ ਮੌਕੇ ਹਰਵਿੰਦਰ ਕੌਰ ਨੌਹਰਾ, ਪ੍ਰੋਫੈਸਰ ਕਮਲਦੀਪ ਕੌਰ, ਪ੍ਰੋਫ਼ੈਸਰ ਗੀਤਾ ਸ਼ਰਮਾ, ਪ੍ਰੋਫੈਸਰ ਹਰਿੰਦਰ ਕੁਮਾਰ ਦੀ ਅਗਵਾਈ ਹੇਠ ਟੂਰ ਚੰਡੀਗੜ੍ਹ ਵਿਖੇ ਸਥਿਤ ਮੁੱਖ ਦਫ਼ਤਰਾਂ ਵਿਖੇ ਵਿੱਦਿਅਕ ਟੂਰ ਅਧੀਨ ਦੌਰਾ ਕੀਤਾ ।

   

      ਟ੍ਰਿਬਿਊਨ ਅਖਬਾਰ ਦੇ ਦਫ਼ਤਰ ਵਿਖੇ ਪਹੁੰਚਣ ਤੇ  ਅਦਾਰੇ ਦੇ ਸੀਨੀਅਰ ਅਧਿਕਾਰੀ ਕਰਮਵੀਰ ਸਿੰਘ ਜੀ ਨੇ ਬੜੇ ਹੀ ਸਨਮਾਨਜਨਕ ਤਰੀਕੇ ਨਾਲ ਵਿਦਿਆਰਥੀਆਂ ਦਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਟ੍ਰਿਬਿਊਨ ਅਖਬਾਰ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਅਖਬਾਰ ਦੇ ਅੰਗਰੇਜ਼ੀ ਨਿਊਜ਼ ਰੂਮ ਉਤੇ ਤਿਆਰ ਹੋਣ ਵਾਲੀ ਖਬਰ ਦੀ ਬਣਤਰ, ਉਸ ਦੇ ਸਰੋਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਟ੍ਰਿਬਿਊਨ ਟਰੱਸਟ ਦੇ ਪੰਜਾਬੀ ਅਖਬਾਰ ਨਿਊਜ਼ ਰੂਮ ਅਤੇ ਹਿੰਦੀ ਅਖਬਾਰ ਦੇ ਨਿਊਜ਼ ਰੂਮਾਂ ਬਾਰੇ ਵੀ ਜਾਣਕਾਰੀ ਲਈ।       

  ਟ੍ਰਿਬਿਊਨ ਵੱਲੋਂ ਸ਼ੁਰੂ ਕੀਤੇ ਚੈਨਲ ਬਾਰੇ ਵੀ ਵਿਦਿਆਰਥੀਆਂ ਨੇ ਭਰਪੂਰ ਜਾਣਕਾਰੀ ਹਾਸਿਲ ਕੀਤੀ। ਜਿੱਥੇ ਖਬਰ ਦੀ ਕਾਂਟ ਛਾਂਟ ਕਰਨ ਲਈ ਵਰਤੇ ਜਾਂਦੇ ਸੋਫਟਵੇਅਰ, ਐਡੀਟਿੰਗ ਦਾ ਤਰੀਕਾ ਬੈਕਗਰਾਉਂਡ ਆਦ ਬਾਰੇ ਮੁਢਲਾ ਗਿਆਨ ਲਿਆ।

         ਇਸ ਤੋਂ ਬਾਅਦ ਵਿਦਿਆਰਥੀ ਟ੍ਰਿਬਿਊਨ ਅਖਬਾਰ ਦੀ ਛਪਾਈ ਵਾਲੀ ਜਗ੍ਹਾ ਤੇ ਗਏ। ਜਿੱਥੇ ਅਖਬਾਰ ਵੱਲੋਂ ਅਮਨ ਗੁਲਾਟੀ ਨੇ ਅਖਬਾਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ, ਉਹਨਾਂ ਨੂੰ ਚਲਾਉਣ ਦਾ ਢੰਗ ਰੰਗਦਾਰ ਅਖਬਾਰ ਵਿੱਚ ਵਰਤੇ ਜਾਂਦੇ ਰੰਗਾਂ ਬਾਰੇ ਚਾਨਣਾ ਪਾਇਆ। ਅਖਬਾਰ ਛਾਪਣ ਲਈ ਵਰਤੀ ਜਾਂਦੀ ਐਲੁਮੀਨੀਅਮ ਦੀ ਪਲੇਟ, ਜਿਸ ਤੋਂ ਬਿਨਾਂ ਅਖਬਾਰ ਛਾਪਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਨੂੰ ਤਿਆਰ ਕਰਨ ਵਰਤਨ ਬਾਰੇ ਵੀ ਉਹਨਾਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।

ਉਹਨਾਂ ਅੱਗੇ ਦੱਸਿਆ ਕਿ ਅਖਬਾਰ ਤੇ ਛੱਪਣ ਵਾਲੀਆਂ ਖਬਰਾਂ ਦਾ ਕੰਮ ਸ਼ਾਮ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਦੇ ਕਰੀਬ ਤੇ ਅਗਲੀ ਸਵੇਰ ਦੇ 2 ਵਜੇ ਤੱਕ ਜਾਰੀ ਰਹਿੰਦਾ ਹੈ ਅਤੇ ਛਪਾਈ ਦਾ ਕੰਮ ਸਾਰੀ ਰਾਤ ਚਲਦਾ ਰਹਿੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪੂਰਾ ਦਿਨ ਅਤੇ ਪੂਰੀ ਰਾਤ ਦੀ ਮਿਹਨਤ ਤੋਂ ਬਾਅਦ ਇੱਕ ਅਖਬਾਰ ਅਗਲੇ ਦਿਨ ਲੋਕਾਂ ਦੇ ਹੱਥਾਂ ਵਿੱਚ ਪਹੁੰਚ ਪਾਉਂਦਾ ਹੈ। ਇਸ ਤੋਂ ਇਲਾਵਾ ਅਖਬਾਰ ਦੇ ਹੋਰ ਮਹੱਤਵਪੂਰਨ ਪਹਿਲੂਆਂ ਤੇ ਵੀ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਨੇ ਆਪਣੇ ਮਨ ਵਿੱਚ ਉੱਠੇ ਸਵਾਲਾਂ ਦੇ ਜਵਾਬ ਵੀ ਅਧਿਕਾਰੀਆਂ ਕੋਲੋਂ ਪੁੱਛੇ। ਵਿਦਿਆਰਥੀਆਂ ਲਈ ਇਹ ਵਿਦਿਅਕ ਟੂਰ ਬਹੁਤ ਹੀ ਜਾਣਕਾਰੀ ਭਰਭੂਰ ਰਿਹਾ। ਇਸ ਦੌਰਾਨ ਹਰਵਿੰਦਰ ਕੌਰ ਨੌਹਰਾ, ਪ੍ਰੋਫੈਸਰ ਕਮਲਦੀਪ ਕੌਰ, ਪ੍ਰੋਫ਼ੈਸਰ ਗੀਤਾ ਸ਼ਰਮਾ, ਪ੍ਰੋਫੈਸਰ ਹਰਿੰਦਰ ਕੁਮਾਰ ਅਤੇ ਟ੍ਰਿਬਿਊਨ ਦਫਤਰ ਦੇ ਮੁਲਾਜ਼ਮ ਵੀ ਹਾਜ਼ਰ ਸਨ।


Sign in to leave a comment