Chronicle news/Naveen
ਪਟਿਆਲਾ, 11 ਅਕਤੂਬਰ:* ਅੱਜ ਥਾਪਰ ਯੂਨੀਵਰਸਿਟੀ ਦੇ ਬਾਹਰ ਕਿਸਾਨ ਆਗੂਆਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਸੜਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। ਇਹ ਧਰਨਾ ਪੰਜਾਬ ਦੀ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਸ਼ਿਵਗੜ ਨਾਭਾ, ਸਾਬਕਾ ਫੌਜੀ ਦੀ ਅਗਵਾਈ ਵਿੱਚ ਲਗਾਇਆ ਗਿਆ।
ਧਰਨੇ ਦਾ ਮੁੱਖ ਮਸਲਾ ਭੁਪਿੰਦਰ ਸਿੰਘ, ਜੋ ਥਾਪਰ ਯੂਨੀਵਰਸਿਟੀ 'ਚ ਸੁਰੱਖਿਆ ਗਾਰਡ ਦੇ ਤੌਰ ਤੇ ਕੰਮ ਕਰਦਾ ਸੀ, ਦੀ ਨੌਕਰੀ ਤੋਂ ਛੁੱਟੀ ਨੂੰ ਲੈ ਕੇ ਹੈ। ਭੁਪਿੰਦਰ ਸਿੰਘ ਨੂੰ ਕਈ ਮਹੀਨੇ ਪਹਿਲਾਂ ਉਸ ਸਮੇਂ ਨੌਕਰੀ ਤੋਂ ਕੱਢ ਦਿੱਤਾ ਗਿਆ, ਜਦ ਉਹ ਯੂਨੀਅਨ ਵਿਚ ਸ਼ਾਮਲ ਹੋ ਕੇ ਸੁਰੱਖਿਆ ਗਾਰਡਾਂ ਦੀਆਂ ਮੰਗਾਂ ਨੂੰ ਪ੍ਰਬੰਧਕਾਂ ਅੱਗੇ ਰੱਖਣ ਲੱਗਾ।
ਇਨ੍ਹਾਂ ਮੰਗਾਂ ਵਿੱਚ 12 ਘੰਟਿਆਂ ਦੀ ਡਿਊਟੀ ਦੇ ਬਦਲੇ ਉਚਿਤ ਵੇਤਨ ਅਤੇ ਮੋਹਰੀ ਵੇਲੇ ਖਾਣ-ਪੀਣ ਲਈ ਸਮਾਂ ਨਾਹ ਮਿਲਣੀ ਸਮੱਸਿਆ ਸ਼ਾਮਲ ਸੀ। ਇਹਨਾਂ ਮਸਲਿਆਂ ਨੂੰ ਉਜਾਗਰ ਕਰਨ 'ਤੇ ਭੁਪਿੰਦਰ ਸਿੰਘ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਕਿਸਾਨ ਆਗੂਆਂ ਅਤੇ ਯੂਨੀਅਨ ਨੇ ਇਸ ਘਟਨਾ ਨੂੰ ਨਿਆਂਹ ਦਾ ਮੁੱਦਾ ਬਣਾਉਂਦੇ ਹੋਏ ਮੈਨੇਜਮੈਂਟ ਦੇ ਵਿਰੁੱਧ ਧਰਨਾ ਲਾਇਆ ਹੈ।
ਯੂਨੀਅਨ ਆਗੂ ਪ੍ਰਗਟ ਸਿੰਘ ਨੇ ਕਿਹਾ, "ਸਾਨੂੰ ਭੁਪਿੰਦਰ ਸਿੰਘ ਦੀ ਬਹਾਲੀ, ਅਤੇ ਸੁਰੱਖਿਆ ਗਾਰਡਾਂ ਲਈ ਸਾਰੇ ਹੱਕਾਂ ਦੀ ਗਾਰੰਟੀ ਮਿਲਣ ਤੱਕ ਇਹ ਧਰਨਾ ਜਾਰੀ ਰਹੇਗਾ।"
ਮਾਮਲੇ ਨੂੰ ਲੈ ਕੇ ਮੈਨੇਜਮੈਂਟ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਪਟਿਆਲਾ ਨੂੰ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।